Site icon Punjab Job Portal

ਸਵੈ ਰੁਜਗਾਰ ਸਕੀਮ ਅਧੀਨ ਤਿੰਨ ਲੱਖ ਰੁਪਏ ਤਕ ਕਰਜਾ ਦੇ ਰਿਹਾ ਸਤਲੁਜ ਗ੍ਰਾਮੀਣ ਬੈਂਕ-ਅਪਲਾਈ ਕਰੋ

National Schedule Castes Finance & Development Corporation, (NSFDC)

ਸਵੈ ਰੁਜਗਾਰ ਸਕੀਮ ਅਧੀਨ ਤਿੰਨ ਲੱਖ ਰੁਪਏ ਤਕ ਕਰਜਾ ਦੇ ਰਿਹਾ ਸਤਲੁਜ ਗ੍ਰਾਮੀਣ ਬੈਂਕ

ਅਨੁਸੂਚਿਤ ਜਾਤੀਆਂ ਦੇ ਲੋਕਾਂ ਵਾਸਤੇ ਸਵੈ ਰੁਜਗਾਰ ਸਕੀਮ ਅਧੀਨ ਤਿੰਨ ਲੱਖ ਰੁਪਏ ਤਕ ਦੇ ਪ੍ਰੋਜੈਕਟਾਂ ਦੇ NSFDC ਦੀ ਸਕੀਮ ਰਾਹੀਂ 4-6% ਸਲਾਨਾ ਵਿਆਜ ਦਰ ਤੇ ਸਤਲੁਜ ਗ੍ਰਾਮੀਣ ਬੈਂਕ ਤੋਂ ਕਰਜਾ ਲੈਣ ਦਾ ਸੁਨਹਿਰੀ ਮੌਕਾ|

ਅਨੁਸੂਚਿਤ ਜਾਤੀਆਂ ਦੇ ਯੋਗ ਵਿਅਕਤੀਆਂ ਤੋਂ ਸਵੈ ਰੋਜਗਾਰ ਦੇ ਕੰਮਾਂ ਲਈ ਸਤਲੁਜ ਗ੍ਰਾਮੀਣ ਬੈਂਕ ਦੀ ਨੇੜਲੀ ਸਾਖਾ ਚੋ NSFDC ਸਕੀਮ ਅਧੀਨ ਰਿਆਇਤੀ ਦਰਾ ਤੇ ਕਰਜਾ ਲੈਣ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ| ਬਿਨੇਕਾਰ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ| NSFDC ਸਕੀਮ ਅਧੀਨ ਕਰਜਾ ਸਤਲੁਜ ਗ੍ਰਾਮੀਣ ਬੈਂਕ ਰਾਹੀਂ ਦਿੱਤਾ ਜਾਂਦਾ ਹੈ| ਸਤਲੁਜ ਬੈਂਕ NSFDC ਦੀ ਪੰਜਾਬ ਚ ਇਕ ਚੈਨਲਇਜ਼ਿੰਗ ਏਜੰਸੀ ਹੈ| ਇਸ ਸਕੀਮ ਅਧੀਨ ਕਰਜੇ ਨੂੰ 3 ਸਾਲ ਤੋਂ 6 ਸਾਲ ਤਕ ਕਿਸਤਾਂ ਰਾਹੀਂ ਵਾਪਿਸ ਕੀਤਾ ਜਾ ਸਕਦਾ ਹੈ|

ਯੋਗਤਾਵਾਂ:

ਕਰਜੇ ਲਈ ਲੋੜੀਂਦੇ ਮੁਢਲੇ ਦਸਤਾਵੇਜ:-

ਨੋਟ: ਸਤਲੁਜ ਗ੍ਰਾਮੀਣ ਬੈਂਕ ਦੀਆ ਸ਼ਾਖਾਵਾਂ ਨੂੰ ਕੇਵਲ ਬਿਨੇ ਪੱਤਰ ਦੇਣ ਨਾਲ ਹੀ ਕਰਜੇ ਦਾ ਹੱਕ ਨਹੀਂ ਬਣ ਜਾਵੇਗਾ| ਬਿਨੈਪੱਤਰ ਨੂੰ ਮੈਰਿਟ ਦੇ ਅਧਾਰ ਤੇ, ਕਰਜਾ ਲੈਣ ਵਾਲੇ ਦੀ ਸਮਰਥਾ ਅਤੇ ਧੰਦੇ ਦੇ ਚਲਣ ਦੇ ਅਸਾਰ ਦੇ ਹਿਸਾਬ ਨਾਲ ਵਿਚਾਰਿਆ ਜਾਵੇਗਾ| ਬੈਂਕ ਕੋਲ ਕਿਸੇ ਵੀ ਬਿਨੇ ਪੱਤਰ ਨੂੰ ਸਵੀਕਾਰ ਜਾ ਰੱਦ ਕਰਨ ਦਾ ਅਧਿਕਾਰ ਹੋਵੇਗਾ

ਅਪਲਾਈ ਕਿਵੇਂ ਕਰਨਾ: ਅਰਜ਼ੀਆਂ ਦੇਣ ਦੀ ਆਖਰੀ ਮਿਤੀ 15 ਅਕਤੂਬਰ ਹੈ| ਯੋਗ ਉਮੀਦਵਾਰ ਸਤਲੁਜ ਗ੍ਰਾਮੀਣ ਬੈਂਕ ਦੀ ਨੇੜਲੀ ਸਾਖਾ ਚ ਅਰਜ਼ੀਆਂ ਦੇ ਸਕਦੇ ਹਨ| ਬੈਂਕ ਦੀਆ ਸ਼ਾਖਾਵਾਂ ਦੀ ਸੂਚੀ ਬੈਂਕ ਦੀ ਵੈਬਸਾਈਟ http://sgbbathinda.co.in ਤੇ ਦੇਖੀ ਜਾ ਸਕਦੀ ਹੈ|

Download Official Notification:

Exit mobile version