ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ, ਮੋਹਾਲੀ ਨੂੰ ਰਿਸੋਰਸ ਪਰਸਨ ਚਾਹੀਦੇ ਹਨ

ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ, ਐਸ ਏ ਐਸ ਨਗਰ, ਮੋਹਾਲੀ , ਵਲੋਂ ਭਾਰਤ ਸਰਕਾਰ ਦੇ ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਪੰਚਾਇਤੀ ਰਾਜ ਦੇ ਚੁਣੇ ਹੋਏ ਨੁਮਾਇੰਦਿਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਲਾਈਨ ਵਿਭਾਗਾਂ ਦੇ ਕਰਮਚਾਰੀਆਂ ਦੀ ਸਮਰੱਥਾ ਵਧਾਉਣ ਲਈ ਟ੍ਰੇਨਿੰਗਾਂ ਦਿਤੀਆਂ ਜਾਂਦੀਆਂ ਹਨ, ਇਹਨਾਂ ਟਰੇਨਿੰਗਾਂ ਲਈ ਐਸ ਆਈ ਆਰ ਡੀ ਵਲੋਂ ਰਿਸੋਰਸ ਪਰਸਨ ਦਾ ਪੈਨਲ ਤਿਆਰ ਕੀਤਾ ਜਾਣਾ ਹੈ,

Raavi Font Punjabi Typing Practice www.TypePunjabi.com

ਆਖਰੀ ਮਿਤੀ: 12, ਜੂਨ 2017.

ਰਿਸੋਰਸ ਪਰਸਨ ਦੇ ਪੈਨਲ ਲਈ ਯੋਗਤਾਵਾਂ :

  • ਉਮੀਦਵਾਰ ਅਪਲਾਈ ਕਰਨ ਦੀ ਮਿਤੀ ਸਮੇ ਯੂ ਜੀ ਸੀ ਵਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਪਾਲਿਟਿਕਲ ਸਾਇੰਸ, ਪਬਲਿਕ ਅਡਮਨਿਸਟ੍ਰੇਸ਼ਨ, ਹਿਸਟਰੀ, ਇਕਨੋਮਿਕਸ, ਸੋਸੋਲੋਜੀ, ਸੋਸਲ ਵਰਕ, ਰੂਰਲ ਡਿਵੈਲਪਮੈਂਟ, ਐਜੁਕੇਸ਼ਨ, ਕਾਮਰਸ ਬਿਜਨੈਸ ਅਡਮਨਿਸਟ੍ਰੇਸ਼ਨ, ਸੂਚਨਾ ਤਕਨੀਕ ਅਤੇ ਕੰਪਿਊਟਰ ਐਪ੍ਲੀਕੇਸ਼ਨ ਆਦਿ ਵਿਸ਼ਿਆਂ ਵਿਚ ਮਾਸਟਰ ਡਿਗਰੀ ਜਾ ਐਲ ਐਲ ਬੀ ਜਾ ਬੈਚਲਰ ਡਿਗਰੀ ਦੇ ਨਾਲ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਰੂਰਲ ਡਿਵੈਲਪਮੈਂਟ ਵਿਚ ਘਟੋ ਘੱਟ 50% ਨੰਬਰਾ ਨਾਲ ਪਾਸ ਕੀਤੀ ਹੋਵੇ,
    ਜਾ
  • ਉਮੀਦਵਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸੰਬਧਿਤ ਲਾਈਨ ਮਹਿਕਮੇ ਵਿਚ ਘਟੋ ਘੱਟ ਬੀ- ਗਰੇਡ ਸਕੇਲ ਵਿਚ ਰਿਟਾਇਰਡ ਹੋਇਆ ਹੋਵੇ |
  • ਉਮੀਦਵਾਰ ਨੇ ਦਸਵੀ ਪੱਧਰ ਤਕ ਪੰਜਾਬੀ ਵਿਸ਼ਾ ਲਾਜਮੀ ਪਾਸ ਕੀਤਾ ਹੋਵੇ
  • ਉਮੀਦਵਾਰ ਦੀ ਉਮਰ 65 ਸਾਲ ਤੋਂ ਵੱਧ ਨਾ ਹੋਵੇ
  • ਐਸ ਆਈ ਆਰ ਡੀ ਜਾ ਮੈਗਸਿਪਾ ਜਾ ਕਿਸੇ ਹੋਰ ਪੰਚਾਇਤੀ ਰਾਜ ਅਦਾਰੇ ਵਿਚ ਕਮ ਕਰਨ ਦਾ ਤਜਰਬਾ ਰੱਖਣ ਵਾਲੇ ਉਮੀਦਵਾਰ ਨੂੰ ਤਰਜੀਹ ਦਿਤੀ ਜਾਵੇਗੀ,

ਮਾਣ ਭੱਤਾ : ਪੈਨਲ ਵਿਚ ਰੱਖੇ ਰਿਸੋਰਸ ਪਰਸਨ ਨੂੰ ਵੱਖ ਵੱਖ ਸਕੀਮ ਅਧੀਨ ਸਰਕਾਰ ਵਲੋਂ ਮਨਜ਼ੂਰਸ਼ੁਦਾ ਮਾਣ ਭੱਤਾ ਦਿਤਾ ਜਾਵੇਗਾ|

ਅਪਲਾਈ ਕਿਵੇਂ ਕਰਨਾ : ਚਾਹਵਾਨ ਉਮੀਦਵਾਰ ਆਪਣੀ ਅਰਜੀ (ਸਮੇਤ ਸਵੈ- ਤਸਦੀਕਸ਼ੁਦਾ ਸਰਟੀਫਿਕੇਟ ) ਸੰਸਥਾ ਵਿਖੇ ਰਜਿਸਟਰਡ ਡਾਕ ਰਾਹੀ ਜਾ ਦਸਤੀ ਡਾਇਰੈਕਟਰ, ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ, ਮੋਹਾਲੀ ਵਿਖੇ  12, ਜੂਨ  2017 ਤਕ ਜਮਾ ਕਰਵਾ ਸਕਦੇ ਹਨ, ਅਪਲਾਈ ਕਰਨ ਲਈ ਨਿਰਧਾਰਿਤ ਪ੍ਰੋਫਾਰਮਾ ਅਤੇ ਲੋੜੀਂਦੀਆਂ ਯੋਗਤਾਵਾਂ ਵਿਭਾਗ ਦੀ ਵੈਬਸਾਈਟ ਤੇ ਉਪਲਬਧ ਹਨ|

ਦਫ਼ਤਰੀ ਇਸ਼ਤਿਹਾਰ ਡਾਊਨਲੋਡ ਕਰੋ :

ਅਰਜੀ ਫਾਰਮ ਡਾਊਨਲੋਡ ਕਰੋ 

Leave a Reply