Site icon Punjab Job Portal

Counseling Schedule| 919 Multipurpose Health Workers

ਪੰਜਾਬ ਰਾਜ ਵਿਚ ਸਿਹਤ ਵਿਭਾਗ ਅਧੀਨ 1263 ਹੈਲਥ ਵਰਕਰ (ਮੇਲ) ਦੀ ਰੈਗੂਲਰ ਤੋਰ ਤੇ ਭਰਤੀ ਕਰਨ ਲਈ ਚਾਲ ਰਹੀ ਪ੍ਰੀਕਿਰਿਆ ਨੂੰ ਅੰਤਿਮ ਰੂਪ ਦੇਣ ਲਈ 919 ਯੋਗ ਉਮੀਦਵਾਰਾਂ ਨੂੰ ਮਿਤੀ 24 04 2017 , 26 04 2017 ਅਤੇ 27 04 2017 ਨੂੰ ਅਸਲ ਦਸਤਾਵੇਜ ਸਮੇਤ ਸਟੇਸ਼ਨ ਅਲਾਟਮੈਂਟ ਕੌਂਸਿਲਿੰਗ ਕਰਨ ਸੰਬੰਧੀ ਰਾਜ ਸਿਹਤ ਤੇ ਪਰਿਵਾਰ ਭਲਾਈ ਸਿਖਲਾਈ ਸੰਸਥਾ, ਫੇਜ -6 ਐਸ ਏ ਐਸ ਨਗਰ (ਮੁਹਾਲੀ) ਦੇ ਆਡੀਟੋਰੀਅਮ ਵਿਖੇ ਸਵੇਰੇ 09 00 ਵਜੇ ਰਿਪੋਰਟ ਕਰਨ ਲਈ ਸੂਚਿਤ ਕੀਤਾ ਜਾਂਦਾ ਹੈ, ਤਜਵੀਜਤ 919 ਯੋਗ ਉਮੀਦਵਾਰਾਂ ਦੀ ਸੂਚੀ ਸਿਹਤ ਵਿਭਾਗ ਦੀ ਵੈਬਸਾਈਟ ਤੇ ਦੇਖੀ ਜਾ ਸਕਦੀ ਹੈ,

24.04.2017 ਵੈਬਸਾਈਟ ਤੇ ਅਪਲੋਡ ਕੀਤੀ 919 ਯੋਗ ਉਮੀਦਵਾਰਾ ਦੀ ਸੂਚੀ ਦੇ ਲਾਡੀ ਨੰਬਰ 1 ਤੋਂ 219 ਤਕ
26.04.2017 ਵੈਬਸਾਈਟ ਤੇ ਅਪਲੋਡ ਕੀਤੀ 919 ਯੋਗ ਉਮੀਦਵਾਰਾ ਦੀ ਸੂਚੀ ਦੇ ਲਾਡੀ ਨੰਬਰ 220 ਤੋਂ 571 ਤਕ
27.04.2017 ਵੈਬਸਾਈਟ ਤੇ ਅਪਲੋਡ ਕੀਤੀ 919 ਯੋਗ ਉਮੀਦਵਾਰਾ ਦੀ ਸੂਚੀ ਦੇ ਲਾਡੀ ਨੰਬਰ 572 ਤੋਂ 919 ਤਕ

ਇਸ ਦੇ ਨਾਲ ਹੀ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਇਹਨਾਂ 919 ਉਮੀਦਵਾਰਾਂ ਤੋਂ ਇਲਾਵਾ ਬਾਕੀ ਅਸਾਮੀਆਂ ਲਈ ਨਿਯੁਕਤੀ ਦਾ ਮਾਮਲਾ ਵਿਭਾਗ ਦੇ ਵਿਚਾਰ ਅਧੀਨ ਹੈ, ਜਿਸ ਸੰਬੰਧੀ ਅੰਤਿਮ ਨਿਰਣਾ ਕੁਝ ਹੋਰ ਤਕਨੀਕੀ ਨੁਕਤਿਆਂ ਦੀ ਪੜਚੋਲ ਉਪਰੰਤ ਕੀਤਾ ਜਾਵੇਗਾ,

Exit mobile version