ਸਵੈ ਰੁਜਗਾਰ ਸਕੀਮ ਅਧੀਨ ਤਿੰਨ ਲੱਖ ਰੁਪਏ ਤਕ ਕਰਜਾ ਦੇ ਰਿਹਾ ਸਤਲੁਜ ਗ੍ਰਾਮੀਣ ਬੈਂਕ-ਅਪਲਾਈ ਕਰੋ

National Schedule Castes Finance & Development Corporation, (NSFDC)

ਸਵੈ ਰੁਜਗਾਰ ਸਕੀਮ ਅਧੀਨ ਤਿੰਨ ਲੱਖ ਰੁਪਏ ਤਕ ਕਰਜਾ ਦੇ ਰਿਹਾ ਸਤਲੁਜ ਗ੍ਰਾਮੀਣ ਬੈਂਕ

Raavi Font Punjabi Typing Practice www.TypePunjabi.com

ਅਨੁਸੂਚਿਤ ਜਾਤੀਆਂ ਦੇ ਲੋਕਾਂ ਵਾਸਤੇ ਸਵੈ ਰੁਜਗਾਰ ਸਕੀਮ ਅਧੀਨ ਤਿੰਨ ਲੱਖ ਰੁਪਏ ਤਕ ਦੇ ਪ੍ਰੋਜੈਕਟਾਂ ਦੇ NSFDC ਦੀ ਸਕੀਮ ਰਾਹੀਂ 4-6% ਸਲਾਨਾ ਵਿਆਜ ਦਰ ਤੇ ਸਤਲੁਜ ਗ੍ਰਾਮੀਣ ਬੈਂਕ ਤੋਂ ਕਰਜਾ ਲੈਣ ਦਾ ਸੁਨਹਿਰੀ ਮੌਕਾ|

ਅਨੁਸੂਚਿਤ ਜਾਤੀਆਂ ਦੇ ਯੋਗ ਵਿਅਕਤੀਆਂ ਤੋਂ ਸਵੈ ਰੋਜਗਾਰ ਦੇ ਕੰਮਾਂ ਲਈ ਸਤਲੁਜ ਗ੍ਰਾਮੀਣ ਬੈਂਕ ਦੀ ਨੇੜਲੀ ਸਾਖਾ ਚੋ NSFDC ਸਕੀਮ ਅਧੀਨ ਰਿਆਇਤੀ ਦਰਾ ਤੇ ਕਰਜਾ ਲੈਣ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ| ਬਿਨੇਕਾਰ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ| NSFDC ਸਕੀਮ ਅਧੀਨ ਕਰਜਾ ਸਤਲੁਜ ਗ੍ਰਾਮੀਣ ਬੈਂਕ ਰਾਹੀਂ ਦਿੱਤਾ ਜਾਂਦਾ ਹੈ| ਸਤਲੁਜ ਬੈਂਕ NSFDC ਦੀ ਪੰਜਾਬ ਚ ਇਕ ਚੈਨਲਇਜ਼ਿੰਗ ਏਜੰਸੀ ਹੈ| ਇਸ ਸਕੀਮ ਅਧੀਨ ਕਰਜੇ ਨੂੰ 3 ਸਾਲ ਤੋਂ 6 ਸਾਲ ਤਕ ਕਿਸਤਾਂ ਰਾਹੀਂ ਵਾਪਿਸ ਕੀਤਾ ਜਾ ਸਕਦਾ ਹੈ|

ਯੋਗਤਾਵਾਂ:

  • ਸਾਲਾਨਾ ਪਰਿਵਾਰਿਕ ਆਮਦਨ ਪੇਂਡੂ ਖੇਤਰ 98000/- ਅਤੇ ਸਹਿਰੀ ਖੇਤਰ ਚ 120000/- ਤੋਂ ਵੱਧ ਨਾ ਹੋਵੇ
  • ਬਿਨੇਕਾਰ ਕੋਲ ਕੰਮ ਚਲਾਉਣ ਲਈ ਲੋੜੀਂਦਾ ਹੁਨਰ ਤੇ ਤਜਰਬਾ ਹੋਵੇ|
  • ਬਿਨੇਕਾਰ ਪਹਿਲਾ ਕਿਸੇ ਬੈਂਕ ਦਾ ਡਿਫਾਲਟਰ ਨਾ ਰਿਹਾ ਹੋਵੇ
  • ਖੇਤੀ ਗੈਰ ਖੇਤੀ ਸੇਵਾਵਾਂ ਖੇਤਰ ਚ ਆਮਦਨ ਪੈਦਾ ਕਰਨ ਵਾਲੇ ਧੰਦੇ ਇਸ ਸਕੀਮ ਅਧੀਨ ਕਰਜਾ ਲੈ ਕੇ ਕੀਤੇ ਜਾ ਸਕਦੇ ਹਨ|
  • ਸਤਲੁਜ ਗ੍ਰਾਮੀਣ ਬੈਂਕ ਦੀਆ ਸ਼ਾਖਾਵਾਂ ਦੇ ਨੇੜੇ ਲੱਗਣ ਵਾਲੇ ਪ੍ਰੋਜੈਕਟ ਹੀ ਕਰਜੇ ਲਈ ਵਿਚਾਰੇ ਜਾਣਗੇ|
  • ਇਸ ਸਕੀਮ ਅਧੀਨ ਕੇਵਲ ਮਿਆਦੀ ਕਰਜਾ ਹੀ ਦਿੱਤਾ ਜਾ ਸਕਦਾ ਹੈ|
  • ਬਿਨੇਕਾਰ ਕੁਲ ਪ੍ਰੋਜੈਕਟ ਖਰਚੇ ਦਾ 10 % ਹਿੱਸਾ ਆਪਣੇ ਕੋਲੋਂ ਖਰਚ ਕਰੇਗਾ|

ਕਰਜੇ ਲਈ ਲੋੜੀਂਦੇ ਮੁਢਲੇ ਦਸਤਾਵੇਜ:-

  • ਜਾਤੀ ਸਰਟੀਫਿਕੇਟ
  • ਆਮਦਨ ਸਰਟੀਫਿਕੇਟ
  • ਉਮਰ ਤੇ ਰਿਹਾਇਸ
  • ਅਧਾਰ ਕਾਰਡ
  • ਹੁਨਰ ਤੇ ਤਜਰਬੇ ਦਾ ਸਰਟੀਫਿਕੇਟ

ਨੋਟ: ਸਤਲੁਜ ਗ੍ਰਾਮੀਣ ਬੈਂਕ ਦੀਆ ਸ਼ਾਖਾਵਾਂ ਨੂੰ ਕੇਵਲ ਬਿਨੇ ਪੱਤਰ ਦੇਣ ਨਾਲ ਹੀ ਕਰਜੇ ਦਾ ਹੱਕ ਨਹੀਂ ਬਣ ਜਾਵੇਗਾ| ਬਿਨੈਪੱਤਰ ਨੂੰ ਮੈਰਿਟ ਦੇ ਅਧਾਰ ਤੇ, ਕਰਜਾ ਲੈਣ ਵਾਲੇ ਦੀ ਸਮਰਥਾ ਅਤੇ ਧੰਦੇ ਦੇ ਚਲਣ ਦੇ ਅਸਾਰ ਦੇ ਹਿਸਾਬ ਨਾਲ ਵਿਚਾਰਿਆ ਜਾਵੇਗਾ| ਬੈਂਕ ਕੋਲ ਕਿਸੇ ਵੀ ਬਿਨੇ ਪੱਤਰ ਨੂੰ ਸਵੀਕਾਰ ਜਾ ਰੱਦ ਕਰਨ ਦਾ ਅਧਿਕਾਰ ਹੋਵੇਗਾ

ਅਪਲਾਈ ਕਿਵੇਂ ਕਰਨਾ: ਅਰਜ਼ੀਆਂ ਦੇਣ ਦੀ ਆਖਰੀ ਮਿਤੀ 15 ਅਕਤੂਬਰ ਹੈ| ਯੋਗ ਉਮੀਦਵਾਰ ਸਤਲੁਜ ਗ੍ਰਾਮੀਣ ਬੈਂਕ ਦੀ ਨੇੜਲੀ ਸਾਖਾ ਚ ਅਰਜ਼ੀਆਂ ਦੇ ਸਕਦੇ ਹਨ| ਬੈਂਕ ਦੀਆ ਸ਼ਾਖਾਵਾਂ ਦੀ ਸੂਚੀ ਬੈਂਕ ਦੀ ਵੈਬਸਾਈਟ http://sgbbathinda.co.in ਤੇ ਦੇਖੀ ਜਾ ਸਕਦੀ ਹੈ|

Download Official Notification:

Leave a Reply