ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆ ਪੰਚਾਇਤ ਸਕੱਤਰਾਂ ਦੀਆ ਅਸਾਮੀਆਂ ਭਰਨ ਲਈ ਚੋਣ ਪ੍ਰੀਕ੍ਰਿਆ ਮੁਕੰਮਲ ਹੋਣ ਉਪਰੰਤ ਯੋਗ ਉਮੀਦਵਾਰਾਂ ਦੀ ਸੂਚੀ ਵਿਭਾਗ ਦੀ ਕੈਟਾਗਰੀ ਵਾਈਜ਼ ਮੰਗ ਅਨੁਸਾਰ ਉਮੀਦਵਾਰਾਂ ਦੇ ਨਾਮ ਦੀ ਸਿਫਾਰਿਸ਼ ਕਰ ਦਿਤੀ ਗਈ ਸੀ| ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਪ੍ਰਾਪਤ ਸੂਚਨਾ ਦੇ ਅਧਾਰ ਤੇ ਬੋਰਡ ਵਲੋਂ ਸਿਫਾਰਿਸ਼ ਕੀਤੇ ਗਏ ਉਮੀਦਵਾਰਾਂ ਵਿੱਚੋ ਜੁਆਇਨ ਨਾ ਕਰਨ ਵਾਲੇ ਉਮੀਦਵਾਰਾਂ ਦੀ ਥਾਂ ਤੇ ਯੋਗ ਉਮੀਦਵਾਰਾਂ ਦੀ ਸੂਚੀ ਵਿੱਚੋ ਅਗਲੇ ਹੇਠ ਲਿਖੇ ਯੋਗ ਉਮੀਦਵਾਰਾ ਦੇ ਨਾਮ ਸਿਫਾਰਿਸ਼ ਕੀਤੇ ਜਾਂਦੇ ਹਨ| ਇਥੇ ਇਹ ਵੀ ਦਸਣਾ ਯੋਗ ਹੋਵੇਗਾ ਕਿ ਹੇਠ ਲਿਖੇ ਅਨੁਸਾਰ ਸਿਫਾਰਿਸ਼ ਕੀਤੇ ਜਾ ਰਹੇ ਅਖੀਰਲੇ ਉਮੀਦਵਾਰ ਤੋਂ ਵੱਧ ਮੈਰਿਟ ਵਾਲੇ ਆਰਜ਼ੀ ਤੋਰ ਤੇ ਯੋਗ (ਆਈ. ਐਸ. ਓ ਸਰਟੀਫਿਕੇਟ ਧਾਰਕ) ਉਮੀਦਵਾਰਾਂ ਦੀ ਪਾਤਰਤਾ ਸਬੰਧੀ ਫੈਸਲਾ ਰਿਟ ਪਟੀਸ਼ਨ ਨ 26260 ਆਫ 2016 – ਸੁਨੀਲ ਕੁਮਾਰ ਬਨਾਮ ਪੰਜਾਬ ਸਰਕਾਰ ਵਿਚ ਮਾਨਯੋਗ ਹਾਈਕੋਰਟ ਵਿਚ ਚਲਦੇ ਕੇਸ ਵਿਚ ਆਉਣ ਵਾਲੇ ਫੈਸਲੇ ਦੇ ਅਧਾਰ ਤੇ ਕੀਤਾ ਜਾਵੇਗਾ |
Download Merit List: