Site icon Punjab Job Portal

ਸਿੱਖਿਆ ਵਿਭਾਗ ਵਿਚ 4100 ਨਵੇਂ ਅਧਿਆਪਕ ਭਰਤੀ ਕੀਤੇ ਜਾਣਗੇ -ਅਰੁਣਾ ਚੌਧਰੀ

ਉਚੇਰੀ ਤੇ ਸਕੂਲ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਅੱਜ ਰੂਪਨਗਰ ਵਿਚ ਕਿਹਾ ਕਿ ਸਿੱਖਿਆ ਵਿਭਾਗ ਵਿਚ 4100 ਨਵੇਂ ਅਧਿਆਪਕ ਭਰਤੀ ਕੀਤੇ ਜਾਣਗੇ ਤੇ ਇਹ ਪ੍ਰੀਕ੍ਰਿਆ ਅਗਲੇ ਹਫਤੇ ਸ਼ੁਰੂ ਕਰ ਦਿਤੀ ਜਾਵੇਗੀ,
ਓਹਨਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਰ ਘਰ ਨੌਕਰੀ ਸਕੀਮ ਨੂੰ ਅਮਲੀ ਜਾਮਾ ਪਵਾਉਦੇਆ ਪਿਛਲੇ ਦਿਨੀ ਮੋਹਾਲੀ ਵਿਚ ਰੋਜਗਾਰ ਮੇਲੇ ਦੌਰਾਨ ਸੂਬੇ ਦੇ ਬੇਰੋਜਗਾਰ ਨੌਜਵਾਨਾਂ ਨੂੰ 3000 ਸਰਕਾਰੀ ਨੌਕਰੀਆਂ ਸਮੇਤ 27000 ਨਿਯੁਕਤੀ ਪੱਤਰ ਦਿਤੇ ਹਨ| ਜਿਨ੍ਹਾਂ ਵਿਚ 1337 ਟੈੱਟ ਪਾਸ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਵਜੋਂ ਅਤੇ ਕਰੀਬ 50 ਨੌਜਵਾਨਾਂ ਨੂੰ ਤਰਸ ਦੇ ਅਧਾਰ ਤੇ ਵੱਖ ਵੱਖ ਵਿਭਾਗਾਂ ਵਿਚ ਨੌਕਰੀ ਦੇ ਨਿਯੁਕਤੀ ਪੱਤਰ ਦਿਤੇ ਗਈ ਹਨ|

Download Official News: 

Exit mobile version