1500 ਸਹਾਇਕ ਲਾਈਨਮੇਨ ਜਲਦ ਭਰਤੀ ਕੀਤੇ ਜਾਣਗੇ: ਰਾਣਾ ਗੁਰਜੀਤ ਸਿੰਘ

1500 ਸਹਾਇਕ ਲਾਈਨਮੇਨ ਜਲਦ ਭਰਤੀ ਕੀਤੇ ਜਾਣਗੇ: ਰਾਣਾ ਗੁਰਜੀਤ ਸਿੰਘ

ਪਟਿਆਲਾ : ਬਿਜਲੀ ਮੁਲਾਜਮਾਂ ਦੀਆ ਪ੍ਰਮੁੱਖ ਜਥੇਬੰਦੀਆਂ ਪੀ ਐਸ ਈ ਬੀ ਇੰਪਲਾਈਜ਼ ਫੇਡਰੇਸ਼ਨ, ਆਈ ਟੀ ਆਈ ਇੰਪਲਾਈਜ਼ ਐਸੋਸੀਐਸਨ, ਦੀ ਅੱਜ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਪੇਂਡੂ ਤੇ ਪੰਚਾਇਤ ਮੰਤਰੀ ਤਿਰਪਤ ਰਾਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਦੇਰ ਰਾਤ 3 ਘੰਟੇ ਮੀਟਿੰਗ ਹੋਈ,
ਜਥੇਬੰਦੀਆਂ ਨੇ ਮੰਗ ਕੀਤੀ ਕਿ ਬਿਜਲੀ ਨਿਗਮ ਵਿਚ ਟੈਕਨੀਕਲ, ਕਲੇਰੀਕਲ, ਅਤੇ ਅਕਾਊਂਟਸ ਦੀਆ ਹਜਾਰਾਂ ਅਸਾਮੀਆਂ ਖਾਲੀ ਪਾਈਆ ਹਨ, ਜਥੇਬੰਦੀ ਦੀ ਮੰਗ ਤੇ ਬਿਜਲੀ ਮੰਤਰੀ ਨੇ ਕਿਹਾ ਕੇ ਸਰਕਾਰ ਜਲਦੀ ਹੀ 1500 ਸਹਾਇਕ ਲਾਈਨਮੇਨ ਭਰਤੀ ਕਰੇਗੀ,
ਬਿਜਲੀ ਮੰਤਰੀ ਤੇ ਪੇਂਡੂ ਪੰਚਾਇਤ ਮੰਤਰੀ ਨੇ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਮੁਲਾਜਮ ਜਥੇਬੰਦੀਆਂ ਦੀ ਮੈਨਜਮੈਂਟ ਨੂੰ ਬੁਲਾ ਕ ਮੀਟਿੰਗ ਕਰਵਾਈ ਜਾਵੇਗੀ ਤਾ ਕਿ ਮੁਲਾਜਮ ਜਥੇਬੰਦੀਆਂ ਦੇ ਮਸਲੇ ਹਾਲ ਕੀਤੇ ਜਾ ਸਕਣ|

Raavi Font Punjabi Typing Practice www.TypePunjabi.com

Leave a Reply